Sunday, December 24, 2017

ਕਪੂਰਥਲਾ ਜ਼ਿਲੇ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਡਿਕਸੀ ਗੁਰੂਘਰ ਵਿਖੇ ਸੁਖਮਨੀ ਸਾਹਿਬ ਸਮਾਗ਼ਮ 30 ਦਸੰਬਰ ਨੂੰ

ਡਿਕਸੀ ਗੁਰੂਘਰ

ਬਰੈਂਪਟਨ, (ਡਾ. ਝੰਡ) -ਕਿੰਗ ਵਾਲੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਕਪੂਰਥਲਾ ਨਾਲ ਸਬੰਧਿਤ ਪਰਿਵਾਰਾਂ ਵੱਲੋਂ ਮਿਲ ਕੇ ਸੁਖਮਨੀ ਸਾਹਿਬ ਸਮਾਗ਼ਮ ਡਿਕਸੀ ਗੁਰੂਘਰ ਵਿਖੇ 30 ਦਸੰਬਰ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਾਲਾਂ ਵਿਚ ਇਸ ਸਲਾਨਾ ਸਮਾਗ਼ਮ 'ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਾਇਆ ਜਾਂਦਾ ਸੀ ਪਰ ਇਸ ਵਾਰ ਕੁਝ ਪ੍ਰਬੰਧਕੀ ਮਜਬੂਰੀਆਂ ਕਾਰਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਜਾ ਰਿਹਾ ਹੈ। 


ਸੰਗਤ ਵੱਲੋਂ ਮਿਲ ਕੇ ਹਾਲ ਨੰਬਰ 2 ਵਿਚ ਸਵੇਰੇ 10.00 ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਜਾਏਗਾ ਅਤੇ ਭੋਗ ਉਪਰੰਤ ਰਾਗੀ ਸਿੰੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਏਗਾ ਅਤੇ ਕਥਾਕਾਰ ਗੁਰ-ਸ਼ਬਦ ਦੀ ਕਥਾ ਕਰਨਗੇ। ਇਹ ਸਮਾਗ਼ਮ ਦੁਪਹਿਰ 12.00 ਵਜੇ ਤੱਕ ਚੱਲੇਗਾ। 

ਸਮੂਹ ਸੰਗਤ ਨੂੰ ਇਸ ਧਾਰਮਿਕ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿੰਗ ਵਾਲੀਆ ਨੂੰ 416-804-4122, ਕੁਲਵੰਤ ਸਿੰਘ ਨੂੰ416-529-0101, ਵਰਿੰਦਰ ਸਿੰਘ ਚੀਮਾ ਨੂੰ 647-299-5100 ਜਾਂ  ਰੇਸ਼ਮ ਸਿੰਘ ਸੰਧੂ ਨੂੰ 647-990-7522 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Saturday, December 23, 2017

63-year-old man from Kapurthala won 25-km race at Kolkata Marathon


Surinder Singh from Village Khiranwali, Kapurthala at age of 63, finished the 25 Km Tata Steel Kolkata at First position in his age-group Clocking 2 Hr and 13 Minutes and 35 Seconds.


Friday, December 22, 2017

Example of Humanity was seen from SHO S. Hargurdev Singh of Kotwali Kapurthala by celebrating his birthday by feeding poor people.